ਸਮੱਗਰੀ 'ਤੇ ਜਾਓ

ਏ ਪੋਰਟਰੇਟ ਆਫ਼ ਦ ਆਰਟਿਸਟ ਐਜ਼ ਏ ਯੰਗ ਮੈਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਏ ਪੋਰਟਰੇਟ ਆਫ਼ ਦੀ ਆਰਟਿਸਟ ਐਜ਼ ਏ ਯੰਗ ਮੈਨ
1916 ਦੇ ਪਹਿਲੇ ਅਡੀਸ਼ਨ ਦਾ ਕਵਰ
ਲੇਖਕਜੇਮਜ਼ ਜੋਆਇਸ
ਭਾਸ਼ਾਅੰਗਰੇਜ਼ੀ
ਵਿਧਾਨਾਵਲ
ਪ੍ਰਕਾਸ਼ਨ ਦੀ ਮਿਤੀ
29 ਦਸੰਬਰ 1916
ਮੀਡੀਆ ਕਿਸਮਪ੍ਰਿੰਟ (ਹਾਰਡਬੈਕ ਅਤੇ ਪੇਪਰਬੈਕ)
ਤੋਂ ਬਾਅਦਯੂਲੀਸਸ
(1922) 

ਏ ਪੋਰਟਰੇਟ ਆਫ਼ ਦ ਆਰਟਿਸਟ ਐਜ਼ ਏ ਯੰਗ ਮੈਨ (ਅੰਗਰੇਜ਼ੀ: A Portrait of the Artist as a Young Man) ਆਈਰਸ਼ ਲੇਖਕ ਜੇਮਜ਼ ਜੋਆਇਸ ਦੁਆਰਾ ਲਿਖਿਆ ਗਿਆ ਅੰਗਰੇਜ਼ੀ ਨਾਵਲ ਹੈ। ਇਹ ਨਾਵਲ ਜੋਆਇਸ ਦੇ ਗਲਪੀ ਪ੍ਰਤੀਰੂਪ ਸਟੀਵਨ ਡੇਡਾਲਸ(Stephen Dedalus) ਦੀ ਧਾਰਮਿਕ ਅਤੇ ਬੌਧਿਕ ਜਾਗਰੂਕਤਾ ਨਾਲ ਸਬੰਧਿਤ ਹੈ। ਸਟੀਵਨ ਕੈਥੋਲਿਕ ਅਤੇ ਆਈਰਿਸ਼ ਦਸਤੂਰ ਉੱਤੇ ਸਵਾਲ ਖੜ੍ਹੇ ਕਰਦਾ ਹੋਇਆ ਇਹਨਾਂ ਦਾ ਵਿਰੋਧ ਕਰਦਾ ਹੈ, ਆਖ਼ਿਰ ਉਹ ਆਪਣੇ ਆਪ ਨੂੰ ਦੇਸ਼ ਨਿਕਾਲਾ ਦੇ ਕੇ ਯੂਰਪ ਚਲਾ ਜਾਂਦਾ ਹੈ। ਜੋਆਇਸ ਦੁਆਰਾ ਇਸ ਨਾਵਲ ਵਿੱਚ ਵਰਤੀਆਂ ਤਕਨੀਕਾਂ ਯੂਲੀਸਸ(1922) ਵਿੱਚ ਹੋਰ ਜ਼ਿਆਦਾ ਵਿਕਸਿਤ ਰੂਪ ਵਿੱਚ ਪੇਸ਼ ਹੋਈਆਂ ਹਨ।

1998 ਵਿੱਚ ਮੌਡਰਨ ਲਾਈਬ੍ਰੇਰੀ ਨੇ ਅੰਗਰੇਜ਼ੀ ਭਾਸ਼ਾ ਦੇ 100 ਸਭ ਤੋਂ ਚੰਗੇ ਨਾਵਲਾਂ ਦੀ ਸੂਚੀ ਵਿੱਚ ਇਸਨੂੰ ਤੀਜੇ ਦਰਜੇ ਉੱਤੇ ਰੱਖਿਆ।[1]

ਪਾਤਰ

[ਸੋਧੋ]
  • ਸਟੀਵਨ ਡੇਡਾਲਸ - ਇਹ ਨਾਵਲ ਦਾ ਮੁੱਖ ਪਾਤਰ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਹ ਜੇਮਜ਼ ਜੋਆਇਸ ਦਾ ਗਲਪੀ ਪ੍ਰਤੀਰੂਪ ਹੈ।
  • ਸਾਈਮਨ ਡੇਡਾਲਸ - ਸਟੀਵਨ ਦਾ ਪਿਤਾ ਜੋ ਕਿ ਆਈਰਿਸ਼ ਰਾਸ਼ਟਰਵਾਦੀ ਹੈ।

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value). This ranking was by the Modern Library Editorial Board Archived 2010-09-02 at the Wayback Machine. of authors.

ਬਾਹਰੀ ਲਿੰਕ

[ਸੋਧੋ]