ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/307

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ (93) ਸਾਹਿਬ ਗੁਰਮੁਖਿ ਨਾਮੁ ਜਪਹੁ ਮਨ ਮੇਰੇ ॥ ਨਾਨਕ ਪਾਵਹੁ ਸੂਖ ਘਨੇਰੇ ॥੧॥ ਹੇ ਮੇਰੇ ਮਨ ! ਗੁਰਸਿਖ ਹੋਕੇ ਨਾਮ ਨੂੰ ਜਪੁ।ਸਿਤ- ਗੁਰੂ ਜੀ (ਆਖਦੇ ਹਨ, ਤਾਂ) ਬਹੁਤੇ ਸੁਖ ਪਾਵੇਂਗਾ ॥੧॥ ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥ ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥ ਸਾਰੀ ਸ੍ਰਿਸ਼ਟੀ ਦਾ ਰਾਜਾ (ਹੋਕੇ ਭੀ ਜੀਵ) ਦੁਖੀ (ਰਹਿੰਦਾ) ਹੈ, (ਪਰ ਜੋ) ਨਾਮ ਨੂੰ ਜਪਦਾ ਹੈ, (ਉਹ) ਸੁਖੀ ਹੋਇਆ ਹੈ। ਲਾਖ ਕਰੋਰੀ ਬੰਧੁਨ ਪਰੈ॥ ਹਰਿ ਕਾ ਨਾਮੁ ਜਪਤ ਨਿਸਤਰੈ॥ ਲੱਖਾਂਕ੍ਰੋੜਾਂ (ਜਤਨ ਕਰਨ ਨਾਲ ਭੀ ਜਮਾਂਦੇ ਬੰਧਨ ਪੈਂਦੇ ਹਨ, (ਪਰ) ਹਰੀ ਦਾ ਨਾਮ ਜਪਣ ਵਾਲਾ ਮੁਕਤ ਹੋ ਜਾਂਦਾ ਹੈ। ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥ ਹਰਿ ਕਾ ਨਾਮੁ ਜਪਤ ਆਘਾਵੈ॥ ਮਾਇਆ ਦੇ ਅਨੇਕਾਂ ਅਨੰਦ ਭੀ (ਜਿਸ) ਤ੍ਰਿਸ਼ਨਾ (ਅੱਗ ਨੂੰ) ਨਹੀਂ ਬੁਝਾ ਸੱਕਦੇ। ਹਰੀ ਦਾ ਨਾਮ ਜਪਦਿਆਂ (ਹੀ ਉਹ) ਤ੍ਰਿਪਤ [ਸ਼ਾਂਤ] ਹੋ ਜਾਂਦੀ ਹੈ। ਜਿਹ ਮਾਰਗ ਇਹੁ ਜਾਤ ਇਕੇਲਾ॥